ਮਾਂ ਜਵਾਲਾ ਜੀ ਚਿੰਤਪੂਰਨੀ ਸੇਵਾ ਸੰਘ ਮੌੜ ਮੰਡੀ ਵੱਲੋਂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ 80ਵੀ ਬੱਸ ਯਾਤਰਾ ਕਿੱਤੀ ਰਵਾਨਾ 

May 1, 2026 - 16:50
 0  378
ਮਾਂ ਜਵਾਲਾ ਜੀ ਚਿੰਤਪੂਰਨੀ ਸੇਵਾ ਸੰਘ ਮੌੜ ਮੰਡੀ ਵੱਲੋਂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ 80ਵੀ ਬੱਸ ਯਾਤਰਾ ਕਿੱਤੀ ਰਵਾਨਾ 

ਸੁਰੇਸ਼ ਰਹੇਜਾ (RNI) ਮੌੜ ਮੰਡੀ 01 ਮਈ : ਸਥਾਨਕ ਮੰਡੀ ਦੀ ਪ੍ਰਸਿੱਧ ਧਾਰਮਿਕ ਸੰਸਥਾ ਮਾਂ ਜਵਾਲਾ ਜੀ ਚਿੰਤਪੂਰਨੀ ਸੇਵਾ ਸੰਘ ਵਲੋਂ ਵੱਖ ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਸ਼ਰਧਾਲੂਆਂ ਦੀ 80ਵੀ ਬੱਸ ਯਾਤਰਾ ਨੂੰ ਸ੍ਰੀ ਪ੍ਰੇਮਾਂ ਨੰਦ ਗਊ ਸੇਵਾ ਸੰਮਤੀ ਦੇ ਮੈਂਬਰਾਂ ਵਲੋਂ ਬੀਤੀ ਰਾਤ ਸ੍ਰੀ ਹਨੂਮਾਨ ਮੰਦਰ ਕੋਲੋਂ ਝੰਡੀ ਦੇ ਕੇ ਰਵਾਨਾਂ ਕਿੱਤਾ। ਬੱਸ ਰਵਾਨਾਂ ਕਰਨ ਤੋਂ ਪਹਿਲਾ ਵਿੱਧੀ ਵਿਧਾਨ ਮੁਤਾਬਿਕ ਸੰਸਥਾ ਦੇ ਮੈਂਬਰਾਂ ਵਲੋਂ ਸ਼੍ਰੀ ਹਨੂਮਾਨ ਮੰਦਰ (ਡੇਰਾ ਨਿੱਕੂ ਰਾਮ ਜੀ) ਵਿੱਖੇ ਪੂਜਾ ਅਰਚਨਾ ਕਿੱਤੀ ਗਈ ।ਇਸ ਮੌਕੇ ਮੁੱਖ ਮਹਿਮਾਨ ਨੇ ਸੰਸਥਾ ਦੀ ਆਰਥਿਕ ਮਦਦ ਕੀਤੀ ਅਤੇ ਸੰਸਥਾ ਦੀ ਪ੍ਰਸ਼ੰਸ਼ਾ ਕਰਦੇ ਹੋਏ ਕਿਹਾ ਕਿ ਸ਼੍ਰੀ ਮਾਂ ਜਵਾਲਾ ਜੀ ਚਿੰਤਪੂਰਨੀ ਸੇਵਾ ਸੰਘ ਧਰਮ ਪ੍ਰੇਮੀਆਂ ਨੂੰ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਵਾ ਕੇ ਉਹਨਾਂ ਨੂੰ ਸਨਾਤਨ ਧਰਮ ਨਾਲ ਜੋੜਨ ਦਾ ਕੰਮ ਕਰ ਰਿਹਾ ਹੈ ਜੋ ਕੇ ਸੰਸਥਾ ਦਾ ਇਕ ਸਲਾਘਾਯੋਗ ਕਦਮ ਹੈ। ਉਹਨਾਂ ਕਿਹਾ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਨਾਲ ਇਨਸਾਨ ਦਾ ਮਨ ਬੁਰੇ ਕੰਮਾਂ ਤੋਂ ਹਟ ਕੇ ਚੰਗੇ ਕੰਮਾਂ ਵੱਲ ਲੱਗਦਾ ਹੈ ਹੈ।ਧਾਰਮਿਕ ਯਾਤਰਾਵਾਂ ਨਾਲ ਲੋਕਾਂ ਦੇ ਮਨਾਂ ਵਿੱਚ ਸ਼ਰਧਾ ਭਗਤੀ ਅਤੇ ਜਨ ਸੇਵਾ ਦੀ ਭਾਵਨਾ ਵਿਕਸਿਤ ਹੁੰਦੀ ਹੈ।ਹਰੇਕ ਵਿਅਕਤੀ ਨੂੰ ਇਸ ਪ੍ਰਕਾਰ ਦੀਆਂ ਯਾਤਰਾਵਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।ਸੰਸਥਾ ਦੇ ਪ੍ਰਧਾਨ ਬੀਟੀ ਮੌੜ ਨੇ ਦੱਸਿਆ ਕਿ ਇਸ ਯਾਤਰਾ ਦੌਰਾਨ ਯਾਤਰੀਆਂ ਦੇ ਰਹਿਣ ਅਤੇ ਖਾਣ ਪੀਣ ਦੀ ਵਿਵਸਥਾ ਵੀ ਸੰਸਥਾ ਦੁਆਰਾ ਮੁਫਤ ਕੀਤੀ ਜਾਂਦੀ ਹੈ।ਉਹਨਾਂ ਕਿਹਾ ਇਹ ਬੱਸ ਸ਼ਰਧਾਂਲੂਆ ਨੂੰ ਸ੍ਰੀ ਮਹਿੰਦੀਪੁਰ ਬਾਲਾ ਜੀ ਮਹਾਰਾਜ, ਬਾਬਾ ਸ੍ਰੀ ਸ਼ਿਆਮ ਖਾਟੂ ਧਾਮ ਤੇ ਸ੍ਰੀ ਸਾਲਾਸਰ ਬਾਲਾ ਜੀ ਧਾਮ ਦੇ ਦਰਸ਼ਨ ਕਰਵਾ ਕੇ ਵਾਪਿਸ਼ ਪਰਤੇਗੀ । ਉਹਨਾਂ ਕਿਹਾ ਸੰਸਥਾ ਦਾ ਮੁੱਖ ਮੰਤਵ ਸਮਾਜਿਕ ਬੁਰਾਈਆਂ ਨੂੰ ਦੂਰ ਕਰਨਾ ਤੇ ਸਨਾਤਨ ਧਰਮ ਦਾ ਪ੍ਰਚਾਰ ਕਰਨ ਦੇ ਨਾਲ ਨਾਲ ਗਊ ਸੇਵਾ ਤੇ ਸਮਾਜ ਹਿੱਤ ਕੰਮ ਕਰਨਾ ਹੈ ਇਸ ਮੌਕੇ ਸੰਸਥਾ ਦੇ ਮੈਂਬਰ ਬੀਟੀ ਮੌੜ ਕ੍ਰਿਸ਼ਨ ਕੁਮਾਰ ਅਨਿਲ ਕੁਮਾਰ ਭੋਲੂ ਰਾਮ ਮੱਖਣ ਸ਼ਰਮਾ, ਗੋਪਾਲ ਕ੍ਰਿਸ਼ਨ, ਚਿਰਾਗ਼ ਬਾਂਸਲ ਮੋਹਿਤ ਗੋਇਲ ਤੇ ਮੰਡੀ ਵਾਸੀ ਮੌਜੂਦ ਸਨ।

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 1
RNI News Reportage News International (RNI) is India's growing news website which is an digital platform to news, ideas and content based article. Destination where you can catch latest happenings from all over the globe Enhancing the strength of journalism independent and unbiased.